![]()
Soviet Union, Postage Stamp (1990)
ਉੱਤਰ-ਸੋਵੀਅਤ ਯੁਗ ਦੇ ਤਿੰਨ ਬੁਲਗਾਰੀਆਈ ਲਤੀਫ਼ੇ
1.
ਸਵਾਲ: ਮੋਮਬੱਤੀਆਂ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ, ਬੁਲਗਾਰੀਆਈ ਲੋਕ ਆਪਣੇ ਘਰਾਂ ਨੂੰ ਰੌਸ਼ਨ ਕਰਨ ਲਈ ਕੀ ਵਰਤਦੇ ਸਨ?
ਜਵਾਬ: ਬਿਜਲੀ।
2.
ਸੋਫ਼ੀਆ ਵਿੱਚ ਅੱਧੀ ਰਾਤ ਨੂੰ ਇੱਕ ਔਰਤ ਅਚਨਚੇਤ ਚਿੱਲਾ ਉੱਠਦੀ ਹੈ। ਉਸਦੀ ਅੱਖਾਂ ਖ਼ੌਫ਼ ਨਾਲ ਭਰੀਆਂ ਹਨ। ਆਪਣੇ ਬਿਸਤਰ 'ਤੋਂ ਛਾਲ ਮਾਰ ਉਹ ਅਚਾਨਕ ਬਾਥਰੂਮ ਵੱਲ ਦੌੜਦੀ ਹੈ। ਤ੍ਰਭਕਿਆ ਹੋਇਆ ਉਸਦਾ ਪਤੀ ਉਸਨੂੰ ਵੇਖਦਾ ਹੀ ਰਹਿ ਜਾਂਦਾ ਹੈ। ਉਹ ਬਾਥਰੂਮ 'ਚ ਆਪਣੀ ਦਵਾਈਆਂ ਦੀ ਅਲਮਾਰੀ ਖੋਲ੍ਹਦੀ ਹੈ। ਫਿਰ ਰਸੋਈ 'ਚ ਆਪਣੇ ਫ਼ਰਿੱਜ ਦੀ ਪੜਤਾਲ ਕਰਦੀ ਹੈ। ਆਖ਼ਿਰ 'ਚ ਖਿੜਕੀ ਖੋਲ ਆਪਣੇ ਅਪਾਰਟਮੈਂਟ ਦੇ ਹੇਠਾਂ ਗਲੀ ਦਾ ਨਿਰੀਖਣ ਕਰਦੀ ਹੈ। ਫਿਰ ਡੂੰਘਾ ਸਾਹ ਭਰਦੀ ਹੈ ਅਤੇ ਵਾਪਸ ਬਿਸਤਰ 'ਤੇ ਆ ਜਾਂਦੀ ਹੈ।
"ਅੜੀਏ, ਤੈਨੂੰ ਹੋਇਆ ਕਿ ਆ?" ਉਸਦਾ ਪਤੀ ਪੁੱਛਦਾ ਹੈ।
"ਮੈਨੂੰ ਬੜਾ ਡਰਾਉਣਾ ਸੁਪਨਾ ਆਇਆ ਸੀ," ਉਹ ਦੱਸਦੀ ਹੈ।
"ਮੈਂ ਵੇਖਿਆ ਸਾਡੇ ਕੋਲ ਦਵਾਈ ਦੀ ਕੋਈ ਕਮੀ ਨਹੀਂ ਸੀ, ਸਾਡਾ ਫਰਿੱਜ ਲੋੜੀਂਦੀ ਵਸਤਾਂ ਨਾਲ ਭਰਿਆ ਹੋਇਆ ਸੀ, ਅਤੇ ਬਾਹਰ ਸਾਡੀ ਗਲੀਆਂ ਸਾਫ਼-ਸੁਨੱਖੀ ਅਤੇ ਸੁਰੱਖਿਅਤ ਸਨ।"
"ਭਲਾ ਇਹਦੇ 'ਚ ਡਰਨ ਦੀ ਕੀ ਲੋੜ ਸੀ?"
ਔਰਤ ਸਿਰ ਹਿਲਾਉਂਦੀ ਇਕਦਮ ਕੰਬ ਜਾਂਦੀ ਹੈ।
"ਮੈਨੂੰ ਲਗਿਆ ਕਿਤੇ ਕਮਿਊਨਿਸਟ ਵਾਪਸ ਆ ਗਏ ਹਨ।"
3.
ਸਵਾਲ: ਕਮਿਊਨਿਜ਼ਮ ਦੀ ਸਭ ਤੋਂ ਮਾੜੀ ਚੀਜ਼ ਕੀ ਸੀ?
ਜਵਾਬ: ਉਹੀ ਜੋ ਇਸਦੇ ਬਾਅਦ ਆਈ।
Kirsteen Ghodsee, Red Hangover: Legacies of Twentieth-Century Communism, 149.
No comments:
Post a Comment